BIG NEWS: AIG ਮਲਵਿੰਦਰ ਸਿੰਘ ਸਿੱਧੂ ਨੂੰ ਮੋਹਾਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਮੋਹਾਲੀ: AIG ਮਲਵਿੰਦਰ ਸਿੰਘ ਸਿੱਧੂ ਨੂੰ ਅੱਜ ਵਿਜੀਲੈਂਸ ਬਿਊਰੋ ਦਫ਼ਤਰ ਮੋਹਾਲੀ ਵਿਖੇ ਸੱਦਿਆ ਗਿਆ ਸੀ। ਜਿਥੇ ਵਿਜੀਲੈਂਸ ਦੀ ਪੁੱਛਗਿੱਛ ਦੌਰਾਨ AIG ਮਲਵਿੰਦਰ ਸਿੰਘ ਸਿੱਧੂ ਦੀ ਕੁਝ ਅਫ਼ਸਰਾਂ ਨਾਲ ਨੋਕਝੋਕ ਹੋ ਗਈ। ਇਹ ਖ਼ਬਰ ਤੋਂ ਬਾਅਦ AIG ਦੀ ਪਤਨੀ ਵੱਲੋਂ ਵਿਜੀਲੈਂਸ ਬਿਊਰੋ ਦਫ਼ਤਰ ਮੋਹਾਲੀ ਵਿਖੇ ਜ਼ੋਰਦਾਰ ਹੰਗਾਮਾਂ ਕੀਤਾ ਗਿਆ। ਪਤਨੀ ਵੱਲੋਂ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਗਏ ਹਨ। AIG ਮਲਵਿੰਦਰ ਸਿੰਘ ਸਿੱਧੂ HUMAN RIGHTS ਵਿਚ ਤੈਨਾਤ ਹਨ।
ਤਾਜ਼ਾ ਰਿਪੋਰਟ ਮੁਤਾਬਕ ਮੋਹਾਲੀ ਪੁਲਿਸ ਨੇ AIG ਮਲਵਿੰਦਰ ਸਿੰਘ ਸਿੱਧੂ ਤੇ ਮਾਮਲਾ ਦਰਜ ਕਰ ਲਿਆ ਹੈ। SP CITY ਨੇ ਜਾਣਕਾਰੀ ਦਿੱਤੀ ਸੀ ਕਿ ਅੱਜ AIG ਮਲਵਿੰਦਰ ਸਿੰਘ ਸਿੱਧੂ ਨੂੰ ਵਿਜੀਲੈਂਸ ਬਿਊਰੋ ਵੱਲੋਂ ਬੁਲਾਇਆ ਗਿਆ ਸੀ ਪਰ ਵਿਜੀਲੈਂਸ ਬਿਊਰੋ ਨੇ ਸ਼ਿਕਾਇਤ ਦਿੱਤੀ ਕਿ ਜਦੋਂ AIG ਮਲਵਿੰਦਰ ਸਿੰਘ ਸਿੱਧੂ ਨੂੰ ਦਫ਼ਤਰ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਸਰਕਾਰੀ ਕੰਮ ਵਿਚ ਵਿਘਣ ਪਾਇਆ ‘ਤੇ ਗਾਲੀ ਗਲੋਚ ਵੀ ਕੀਤੀ। ਇਸ ਬਹਿਸ ਤੋਂ ਬਾਅਦ ਵਿਜੀਲੈਂਸ ਨੂੰ ਉਥੇ ਪੁਲਿਸ ਨੂੰ ਬੁਲਾਣਾ ਪਿਆ। ਜਿਥੇ ਕਈ ਵੱਡੇ ਪੁਲਿਸ ਦੇ ਅਫ਼ਸਰ ਪਹੁੰਚੇ ਸੀ। ਜਿਸ ਤੋਂ ਬਾਅਦ ਮੋਹਾਲੀ 8 ਫੇਸ ਸਥਿਤ ਪੁਲਿਸ ਚੌਕੀ ਵਿਚ ਇਹ ਮਾਮਲਾ ਦਰਜ ਕਰ ਲਿਆ ਗਿਆ ਸੀ। ਪੁਲਿਸ ਨੇ FIR ਵਿਚ ਸਰਕਾਰੀ ਕੰਮ ਵਿਚ ਵਿਘਨ ਪਾਉਣਾ ਤੇ ਗਾਲੀ ਗਲੋਚ ਕਰਨ ਦੀ ਧਾਰਾਵਾਂ ਲਗਾਈ ਹੈ।
ਜ਼ਿਕਰਯੋਗ ਹੈ ਕਿ AIG ਮਲਵਿੰਦਰ ਸਿੰਘ ਸਿੱਧੂ ਨੇ 10-15 ਦਿਨ ਪਹਿਲਾ ਵਿਜੀਲੈਂਸ ਤੇ ਗੰਭੀਰ ਦੋਸ਼ ਲਗਾਏ ਸਨ। ਹਲਾਂਕਿ ਉਨ੍ਹਾਂ ਵੱਲੋਂ ਲਗਾਏ ਦੋਸ਼ਾਂ ਨੂੰ ਉਹ ਸਾਬਿਤ ਨਹੀਂ ਕਰ ਸਕੇ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਅੱਜ ਵਿਜੀਲੈਂਸ ਬਿਊਰੋ ਦਫ਼ਤਰ ਮੋਹਾਲੀ ਵਿਖੇ ਸੱਦਿਆ ਗਿਆ ਸੀ। AIG ਮਲਵਿੰਦਰ ਸਿੰਘ ਸਿੱਧੂ ਦਾ ਆਪਣੇ ਜਵਾਈ ਹਰਪ੍ਰੀਤ ਸਿੰਘ ਨਾਲ ਘਰੇਲੂ ਝਗੜਾ ਚੱਲ ਰਿਹਾ ਹੈ। ਜਿਸ ਤਹਿਤ ਉਨ੍ਹਾਂ ਨੇ ਵਿਜੀਲੈਂਸ ਤੇ ਇੰਲਜ਼ਾਮ ਲਗਾਏ ਸੀ ਕਿ ਮੇਰੇ ਜਵਾਈ ਹਰਪ੍ਰੀਤ ਸਿੰਘ ਨਾਲ ਮਿਲ ਕੇ ਵਿਜੀਲੈਂਸ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਅੱਜ AIG ਮਲਵਿੰਦਰ ਸਿੰਘ ਸਿੱਧੂ ਨੂੰ ਸਵੇਰੇ 11:30 ਵਜੇ ਵਿਜੀਲੈਂਸ ਦਫ਼ਤਰ ਬੁਲਾਇਆ ਗਿਆ ਸੀ। ਪਰ ਸ਼ਾਮ ਹੁੰਦੇ ਹੀ AIG ਮਲਵਿੰਦਰ ਸਿੰਘ ਸਿੱਧੂ ਦ ਪਿਤਨੀ ਵੱਲੋਂ ਵਿਜੀਲੈਂਸ ਦਫ਼ਤਰ ਬਾਹਰ ਹੰਗਾਮਾ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਪਤੀ ਨੂੰ ਸਵੇਰੇ ਦਾ ਦਫ਼ਤਰ ਬੁਲਾਇਆ ਗਿਆ ਹੈ ਤੇ ਹੁਣ ਉਨ੍ਹਾਂ ਦਾ ਫੋਨ ਵੀ ਬੰਦ ਆ ਰਿਹਾ। ਉਨ੍ਹਾਂ ਨੇ ਵਿਜੀਲੈਂਸ ਤੇ ਧੱਕੇਸ਼ਾਹੀ ਕਰਨ ਦੇ ਵੀ ਇਲਜ਼ਾਮ ਲਗਾਏ ਗਏ। ਫਿਲਹਾਲ ਤਾਜ਼ਾ ਖ਼ਬਰ ਮੁਤਾਬਕ AIG ਮਲਵਿੰਦਰ ਸਿੰਘ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Share this content:
Post Comment