1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਂ ਹੋਵੇਗਾ “ਮੈਂ ਪੰਜਾਬ ਬੋਲਦਾ ਹਾਂ“ : CM ਮਾਨ

1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਂ ਹੋਵੇਗਾ “ਮੈਂ ਪੰਜਾਬ ਬੋਲਦਾ ਹਾਂ“ : CM ਮਾਨ

ਚੰਡੀਗੜ੍ਹ: 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਨੂੰ ਲੈ ਕੇ ਹੁਣ ਖੁਦ CM ਮਾਨ ਇਕ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਸ਼ੋਸ਼ਲ ਮੀਡੀਆ ਤੇ ਲਿਖਿਆ ਕਿ “ਲੁਧਿਆਣਾ ਵਿਖੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਮ ਹੋਵੇਗਾ “ ਮੈਂ ਪੰਜਾਬ ਬੋਲਦਾ ਹਾਂ “ ਦੁਪਿਹਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਜੋ ਹੁਣ ਤੱਕ ਸੱਤਾ ਚ ਰਹੀਆਂ ਆਪਣਾ ਪੱਖ ਰੱਖਣਗੀਆਂ.ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ.ਪ੍ਰੋ ਨਿਰਮਲ ਜੌੜਾ ਜੀ ਮੰਚ ਸੰਚਾਲਨ ਕਰਨਗੇ..ਪੰਜਾਬੀਆਂ ਨੂੰ ਖੁੱਲਾ ਸੱਦਾ “ਪੰਜਾਬ ਮੰਗਦਾ ਜਵਾਬ”..।

ਤੁਹਾਨੂੰ ਦੱਸ ਦਈਏ ਕਿ ਇਸ ਡਿਬੇਟ ਨੂੰ ਲੈ ਕੇ ਸਿਆਸੀ ਲੀਡਰਾਂ ਦੇ ਗਲਾਤਾਰ ਬਿਆਨ ਸਾਹਮਣੇ ਆ ਰਹੇ ਸੀ। ਬੀਤੇ ਦਿਨ ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਇਸ ਡਿਬੇਟ ਵਿਚ ਸ਼ਾਮਲ ਹੋਣ ਲਈ ਹਾਂਮੀ ਭਰੀ ਸੀ ਉਥੇੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਡਿਬੇਟ ਤੋਂ ਪਹਿਲਾ ਹੀ ਕਿਨਾਰਾ ਕਰ ਲਿਆ ਗਿਆ ਸੀ।

ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਖਰਾਬ ਸਿਹਤ ਦੇ ਚੱਲਦਿਆਂ ਹਸਪਤਾਲ ਦਾਖਲ

ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਇਕ ਪ੍ਰੈਸ ਕਾਨਫਰੰਸ ਵਿਚ ਮੰਚ ਸੰਚਾਲਨ ਲਈ ਸੀਨੀਅਰ ਐਡਵੋਕੇਟ ਐਚ.ਐਸ ਫੂਲਕਾ ਤੇ ਡਾਕਟਰ ਧਰਮਵੀਰ ਗਾਂਧੀ ਦਾ ਨਾਂ ਸਾਹਮਣੇ ਰੱਖਿਆ ਸੀ। ਇਸ ਤੋਂ ਬਾਅਦ ਸੀਨੀਅਰ ਐਡਵੋਕੇਟ ਐਚ.ਐਸ ਫੂਲਕਾ ਨੇ ਵੀ ਮੰਚ ਸੰਚਾਲਨ ਲਈ ਹਾਂਮੀ ਪ੍ਰਗਟਾਈ ਸੀ। ਪਰ ਅੱਜ ਸੀ.ਐਮ ਮਾਨ ਨੇ ਟਵੀਟ ‘ਚ ਸਾਫ਼ ਕਰ ਦਿੱਤਾ ਹੈ ਕਿ ਮੰਚ ਸੰਚਾਲਨ ਪ੍ਰੋ ਨਿਰਮਲ ਜੌੜਾ ਜੀ ਕਰਨਗੇ।

Share this content:

Previous post

ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਖਰਾਬ ਸਿਹਤ ਦੇ ਚੱਲਦਿਆਂ ਹਸਪਤਾਲ ਦਾਖਲ

Next post

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਡੀ ਦੇ ਸ਼੍ਰੀ ਸਾਈਬਾਬਾ ਸਮਾਧੀ ਮੰਦਿਰ ਵਿੱਚ ਕਰਨਗੇ ਦਰਸ਼ਨ, 7500 ਕਰੋੜ ਰੁਪਏ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਵੀ ਕਰਨਗੇ ਉਦਘਾਟਨ

Post Comment

You May Have Missed

Wordpress Social Share Plugin powered by Ultimatelysocial