ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਡੀ ਦੇ ਸ਼੍ਰੀ ਸਾਈਬਾਬਾ ਸਮਾਧੀ ਮੰਦਿਰ ਵਿੱਚ ਕਰਨਗੇ ਦਰਸ਼ਨ, 7500 ਕਰੋੜ ਰੁਪਏ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਵੀ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਡੀ ਦੇ ਸ਼੍ਰੀ ਸਾਈਬਾਬਾ ਸਮਾਧੀ ਮੰਦਿਰ ਵਿੱਚ ਕਰਨਗੇ ਦਰਸ਼ਨ, 7500 ਕਰੋੜ ਰੁਪਏ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਵੀ ਕਰਨਗੇ ਉਦਘਾਟਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 26 ਅਕਤੂਬਰ, 2023 ਯਾਨੀ ਅੱਜ ਮਹਾਹਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਕਰੀਬ ਇੱਕ ਵਜੇ ਮਹਾਰਾਸ਼ਟਰ ਵਿੱਚ ਅਹਿਮਦਾਬਾਦ ਜ਼ਿਲ੍ਹੇ ਦੇ ਸ਼ਿਰਡੀ ਪਹੁੰਚਣਗੇ, ਜਿੱਥੇ ਉਹ ਸ਼੍ਰੀ ਸਾਈਬਾਬਾ ਸਮਾਧੀ ਮੰਦਿਰ ਵਿੱਚ ਪੂਜਾ ਅਤੇ ਦਰਸ਼ਨ ਕਰਨਗੇ। ਉਹ ਮੰਦਿਰ ਵਿੱਚ ਨਵੇਂ ਦਰਸ਼ਨ ਕਤਾਰ ਕੰਪਲੈਕਸ ਦਾ ਵੀ ਉਦਘਾਟਨ ਕਰਨਗੇ। ਦੁਪਹਿਰ ਕਰੀਬ ਦੋ ਵਜੇ ਪ੍ਰਧਾਨ ਮੰਤਰੀ ਨਿਲਵੰਡੇ ਡੈਮ ਦਾ ਜਲ ਪੂਜਨ ਕਰਨਗੇ ਅਤੇ ਡੈਮ ਦੇ ਇੱਕ ਨਹਿਰ ਨੈੱਟਵਰਕ ਰਾਸ਼ਟਰ ਨੂੰ ਸਮਰਪਿਤ ਕਰਨਗੇ। ਦੁਪਹਿਰ ਲਗਭਗ ਸਵਾ ਤਿੰਨ ਵਜੇ, ਪ੍ਰਧਾਨ ਮੰਤਰੀ ਸ਼ਿਰਡੀ ਵਿੱਚ ਇੱਕ ਜਨਤਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ, ਜਿੱਥੇ ਉਹ ਸਿਹਤ, ਰੇਲ, ਸੜਕ ਅਤੇ ਤੇਲ ਜਿਹੇ ਖੇਤਰਾਂ ਵਿੱਚ ਲਗਭਗ 7500 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸ਼ਾਮ ਕਰੀਬ ਸਾਢੇ ਛੇ ਵਜੇ ਪ੍ਰਧਾਨ ਮੰਤਰੀ ਗੋਆ ਪਹੁੰਚਣਗੇ, ਜਿੱਥੇ ਉਹ 37ਵੀਆਂ ਨੈਸ਼ਨਲ ਗੇਮਸ ਦਾ ਉਦਾਘਟਨ ਕਰਨਗੇ।

ਮਹਾਰਾਸ਼ਟਰ ਵਿੱਚ ਪ੍ਰਧਾਨ ਮੰਤਰੀ

ਸਿਰੜੀ ਵਿੱਚ ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੇ ਜਾਣ ਵਾਲਾ ਨਵਾਂ ਦਰਸ਼ਨ ਕਤਾਰ ਕੰਪਲੈਕਸ ਨਵੀਨਤਮ ਟੈਕਨੋਲੋਜੀ ਨਾਲ ਪੂਰਨ ਇੱਕ ਆਧੁਨਿਕ ਵਿਸ਼ਾਲ ਭਵਨ ਹੈ ਜਿਸ ਦੀ ਪਰਿਕਲਪਨਾ ਭਗਤਾਂ ਨੂੰ ਆਰਾਮਦਾਇਕ ਵੇਟਿੰਗ ਹਾਲ ਪ੍ਰਦਾਨ ਕਰਨ ਦੇ ਲਈ ਕੀਤੀ ਗਈ ਹੈ। ਇਹ ਦਸ ਹਜ਼ਾਰ ਤੋਂ ਅਧਿਕ ਭਗਤਾਂ ਦੇ ਬੈਠਣ ਦੀ ਸਮਰੱਥਾ ਵਾਲੇ ਕਈ ਵੇਟਿੰਗ ਹਾਲਾਂ ਨਾਲ ਸੁਸਜਿਤ ਹੈ। ਇਸ ਵਿੱਚ ਕਲਾਕ ਰੂਮ, ਪਖਾਨੇ, ਬੁਨਿੰਗ ਕਾਉਂਟਰ,ਪ੍ਰਸਾਦ ਕਾਉਂਟਰ, ਸੂਚਨਾ ਕੇਂਦਰ ਆਦਿ ਜਿਹੀਆਂ ਏਅਰ-ਕੰਡੀਸ਼ਨਡ ਸੁਵਿਧਾਵਾਂ ਦਾ ਪ੍ਰਾਵਧਾਨ ਹੈ। ਇਸ ਨਵੇਂ ਦਰਸ਼ਨ ਕਤਾਰ ਕੰਪਲੈਕਸ ਦਾ ਨੀਂਹ ਪੱਥਰ ਅਕਤੂਬਰ, 2018 ਵਿੱਚ ਪ੍ਰਧਾਨ ਮੰਤਰੀ ਦੁਆਰਾ ਰੱਖਿਆ ਗਿਆ ਸੀ।

ਪ੍ਰਧਾਨ ਮੰਤਰੀ ਨਿਲਵੰਡੇ ਡੈਮ ਦੇ ਖੱਬੇ ਨਹਿਰ ਨੈੱਟਵਰਕ (85 ਕਿਲੋਮੀਟਰ) ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਵਿੱਚ ਪਾਣੀ ਦੀ ਪਾਈਪ ਵੰਡ ਨੈਟਵਰਕ ਦੀ ਸੁਵਿਧਾ ਨਾਲ ਸੱਤ ਤਹਿਸੀਲਾਂ (ਅਹਿਮਦਾਬਾਦ ਜ਼ਿਲ੍ਹੇ ਵਿੱਚ 6 ਅਤੇ ਨਾਸਿਕ ਜ਼ਿਲ੍ਹੇ ਤੋਂ 1) ਦੇ 182 ਪਿੰਡਾਂ ਨੂੰ ਲਾਭ ਹੋਵੇਗਾ। ਨਿਲਵੰਡੇ ਡੈਮ ਦਾ ਵਿਚਾਰ ਸਭ ਤੋਂ ਪਹਿਲਾਂ 1970 ਵਿੱਚ ਆਇਆ ਸੀ। ਇਸ ਨੂੰ ਕਰੀਬ 5177 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ।

ਜਨਤਕ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ‘ਨਮੋ ਸ਼ੇਤਕਰੀ ਮਹਾਸਨਮਾਨ ਨਿਧੀ ਯੋਜਨਾ’ ਲਾਂਚ ਕਰਨਗੇ। ਇਸ ਯੋਜਨਾ ਨਾਲ ਮਹਾਰਾਸ਼ਟਰ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ 86 ਲੱਖ ਤੋਂ ਅਧਿਕ ਲਾਭਾਰਥੀਆਂ ਨੂੰ ਪ੍ਰਤੀ ਵਰ੍ਹੇ 6000 ਰੁਪਏ ਦੀ ਅਤਿਰਿਕਤ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਵਿੱਚ ਅਹਿਮਦਨਗਰ ਸਿਵਲ ਹਸਪਤਾਲ ਵਿੱਚ ਆਯੁਸ਼ ਹਸਪਤਾਲ; ਕੁਰਦੁਵਾੜੀ-ਲਾਤੂਰ ਰੋਡ ਰੇਲਵੇ ਸੈਕਸ਼ਨ (186 ਕਿਲੋਮੀਟਰ) ਦਾ ਬਿਜਲੀਕਰਣ; ਜਲਗਾਂਵ ਨੂੰ ਭੁਸਾਵਲ ਨਾਲ ਜੋੜਨ ਵਾਲੀ ਤੀਸਰੀ ਅਤੇ ਚੌਥੀ ਰੇਲਵੇ ਲਾਈਨ (24.46 ਕਿਲੋਮੀਟਰ), ਐੱਨਐੱਮ-166 (ਪੈਕੇਜ-1) ਦੇ ਸਾਂਗਲੀ ਤੋਂ ਬੋਰਗਾਂਵ ਸੈਕਸ਼ਨ ਨੂੰ ਚਾਰ ਲੇਨ ਦਾ ਬਣਾਉਣਾ ਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਦੇ ਮਨਮਾਡ ਟਰਮੀਨਲ ‘ਤੇ ਵਾਧੂ ਸੁਵਿਧਾਵਾਂ ਸ਼ਾਮਲ ਹਨ।

ਪ੍ਰਧਾਨ ਮੰਤਰੀ ਅਹਿਮਦਨਗਰ ਸਿਵਲ ਹਸਪਤਾਲ ਵਿੱਚ ਜੱਚਾ ਅਤੇ ਬੱਚਾ ਸਿਹਤ ਵਿੰਗ ਦਾ ਨੀਂਹ ਪੱਥਰ ਰੱਖਣਗੇ।

ਇਸ ਅਵਸਰ ’ਤੇ ਪ੍ਰਧਾਨ ਮੰਤਰੀ ਲਾਭਾਰਥੀਆਂ ਨੂੰ ਆਯੁਸ਼ਮਾਨ ਕਾਰਡ ਅਤੇ ਸਵਾਮਿਤਵ ਕਾਰਡ ਵੀ ਵੰਡਣਗੇ।

1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਂ ਹੋਵੇਗਾ “ਮੈਂ ਪੰਜਾਬ ਬੋਲਦਾ ਹਾਂ“ : CM ਮਾਨ

ਗੋਆ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਦੇਸ਼ ਵਿੱਚ ਖੇਡ ਸੱਭਿਆਚਾਰ ਵਿੱਚ ਆਮੂਲ-ਚੂਲ ਪਰਿਵਰਤਨ ਆਇਆ ਹੈ। ਸਰਕਾਰ ਵੱਲੋਂ ਮਿਲ ਰਹੇ ਲਗਾਤਾਰ ਸਹਿਯੋਗ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਖਿਡਾਰੀਆਂ ਦੇ ਪ੍ਰਦਰਸ਼ਨ ਵਿੱਚ ਜ਼ਿਕਰਯੋਗ ਪਰਿਵਰਤਨ ਦੇਖਣ ਨੂੰ ਮਿਲਿਆ ਹੈ। ਟੌਪ ਪ੍ਰਦਰਸ਼ਨ ਕਰਨ ਵਾਲਿਆਂ ਦੀ ਪਹਿਚਾਣ ਕਰਨ ਅਤੇ ਖੇਡਾਂ ਦੀ ਲੋਕਪ੍ਰਿਯਤਾ ਨੂੰ ਹੋਰ ਵਧਾਉਣ ਵਿੱਚ ਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਆਯੋਜਿਤ ਕਰਨ ਦੇ ਮਹੱਤਵ ਨੂੰ ਸਵੀਕਾਰ ਕਰਦੇ ਹੋਏ ਦੇਸ਼ ਵਿੱਚ ਨੈਸ਼ਨਲ ਗੇਮਸ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

ਪ੍ਰਧਾਨ ਮੰਤਰੀ 26 ਅਕਤੂਬਰ 2023 ਨੂੰ ਪੰਡਿਤ ਜਵਾਹਰਲਾਲ ਨਹਿਰੂ ਸਟੇਡੀਅਮ, ਮਡਗਾਂਵ, ਗੋਆ ਵਿੱਚ 37ਵੀਆਂ ਨੈਸ਼ਨਲ ਗੇਮਸ ਦਾ ਉਦਘਾਟਨ ਕਰਨਗੇ। ਉਹ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵੀ ਸੰਬੋਧਨ ਕਰਨਗੇ।

ਗੋਆ ਵਿੱਚ ਨੈਸ਼ਨਲ ਗੇਮਸ ਪਹਿਲੀ ਵਾਰ ਆਯੋਜਿਤ ਹੋ ਰਹੀਆਂ ਹਨ। ਇਹ ਖੇਡਾਂ 26 ਅਕਤੂਬਰ ਤੋਂ 9 ਨਵੰਬਰ ਤੱਕ ਹੋਣਗੀਆਂ। ਦੇਸ਼ ਭਰ ਤੋਂ 10,000 ਤੋਂ ਅਧਿਕ ਐਥਲੀਟ 28 ਸਥਾਨਾਂ ’ਤੇ 43 ਤੋਂ ਅਧਿਕ ਸਪੋਰਟਸ ਡਿਸਿਪਲਿਨ ਵਿੱਚ ਹਿੱਸਾ ਲੈਣਗੇ।

Share this content:

Post Comment

You May Have Missed

Wordpress Social Share Plugin powered by Ultimatelysocial