ਯੂਟਿਊਬਰ ਐਲਵਿਸ਼ ਯਾਦਵ ਨੇ ਆਪਣੇ ਉਤੇ ਲੱਗੇ ਦੋਸ਼ਾਂ ਨੂੰ ਕੀਤਾ ਖਾਰਜ, ਦੇਖੋ

ਯੂਟਿਊਬਰ ਐਲਵਿਸ਼ ਯਾਦਵ ਨੇ ਆਪਣੇ ਉਤੇ ਲੱਗੇ ਦੋਸ਼ਾਂ ਨੂੰ ਕੀਤਾ ਖਾਰਜ, ਦੇਖੋ

ਨਵੀਂ ਦਿੱਲੀ: ਬਿੱਗ ਬੌਸ ਓਟੀਟੀ 2 ਦੇ ਜੇਤੂ ਅਤੇ ਯੂਟਿਊਬਰ ਐਲਵਿਸ਼ ਯਾਦਵ ਖਿਲਾਫ਼ FIR ਦਰਜ ਕੀਤੀ ਗਈ ਹੈ। ਇਹ FIR ਨੋਇਡਾ ਦੇ ਸੈਕਟਰ 49 ਥਾਣੇ ਵਿਖੇ ਦਰਜ ਕੀਤੀ ਗਈ ਹੈ। ਇਸ ਖ਼ਬਰ ਤੋਂ ਬਾਅਦ ਹੁਣ ਯੂਟਿਊਬਰ ਐਲਵਿਸ਼ ਯਾਦਵ ਵੱਲੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ। ਜਿਸ ਵਿਚ ਉਨ੍ਹਾਂ ਆਪਣੇ ਉਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਤਿਆਨਾਥ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਉਤੇ ਲੱਗੇ ਦੋਸ਼ ਸਾਬਤ ਹੁੰਦੇ ਹਨ ਤਾਂ ਉਹ ਇਜ ਸਾਰੀ ਜ਼ਿੰਮੇਦਾਰੀ ਆਪਣੇ ਉਤੇ ਲੈ ਲੈਣਗੇ।

 

View this post on Instagram

 

A post shared by Elvish Raosahab (@elvish_yadav)

ਦਰਅਸਲ, ਨੋਇਡਾ ਪੁਲਿਸ ਅਤੇ ਜੰਗਲਾਤ ਵਿਭਾਗ ਦੀ ਟੀਮ ਨੇ 5 ਸਪੇਰਿਆਂ ਨੂੰ ਫੜਿਆ ਗਿਆ ਸੀ। ਇਨ੍ਹਾਂ ਕੋਲੋਂ 5 ਕੋਬਰਾ ਅਤੇ ਕੁੱਝ ਜ਼ਹਿਰ ਬਰਾਮਦ ਹੋਇਆ ਹੈ। ਸਪੇਰਿਆਂ ਨੇ ਦਸਿਆ ਕਿ ਉਹ ਐਲਵਿਸ਼ ਯਾਦਵ ਨੂੰ ਸੱਪਾਂ ਦਾ ਜ਼ਹਿਰ ਸਪਲਾਈ ਕਰਦੇ ਸਨ। ਇਹ ਕਾਰਵਾਈ ਜੰਗਲਾਤ ਵਿਭਾਗ ਦੀ ਟੀਮ ਦੇ ਇਨਪੁਟ ਤੋਂ ਬਾਅਦ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿਚ 6 ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਵੱਲੋਂ ਇਕ ਰੇਵ ਪਾਰਟੀ ‘ਚ ਛਾਪੇਮਾਰੀ ਕੀਤੀ ਗਈ। ਜਿਥੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੋਸ਼ੀਆਂ ਵੱਲੋਂ ਕਬੂਲ ਕੀਤਾ ਗਿਆ ਕਿ ਰੇਵ ਪਾਰਟੀ ‘ਚ ਸੱਪ ਦੇ ਜ਼ਹਿਰ ਅਤੇ ਵਿਦੇਸ਼ੀ ਕੁੜੀਆਂ ਦੀ ਸਪਲਾਈ ਕਰਨ ਵਿਚ ਯੂਟਿਊਬਰ ਐਲਵਿਸ਼ ਯਾਦਵ ਵੀ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ: ਬਿੱਗ ਬੌਸ ਓਟੀਟੀ 2 ਤੇ ਯੂਟਿਊਬਰ ਐਲਵਿਸ਼ ਯਾਦਵ ਖਿਲਾਫ਼ FIR ਦਰਜ

Share this content:

Post Comment

You May Have Missed

Wordpress Social Share Plugin powered by Ultimatelysocial