ਯੂਟਿਊਬਰ ਐਲਵਿਸ਼ ਯਾਦਵ ਖਿਲਾਫ਼ FIR ਮਾਮਲੇ ‘ਚ ਮੇਨਕਾ ਗਾਂਧੀ ਨੇ ਦਿੱਤਾ ਬਿਆਨ

ਯੂਟਿਊਬਰ ਐਲਵਿਸ਼ ਯਾਦਵ ਖਿਲਾਫ਼ FIR ਮਾਮਲੇ ‘ਚ ਮੇਨਕਾ ਗਾਂਧੀ ਨੇ ਦਿੱਤਾ ਬਿਆਨ

ਨਵੀਂ ਦਿੱਲੀ: ਬਿੱਗ ਬੌਸ ਓਟੀਟੀ 2 ਦੇ ਜੇਤੂ ਅਤੇ ਯੂਟਿਊਬਰ ਐਲਵਿਸ਼ ਯਾਦਵ ਖਿਲਾਫ਼ FIR ਦਰਜ ਮਾਮਲੇ ਵਿਚ ਹੁਣ ਭਾਜਪਾ ਦੀ ਸੰਸਦ ਮੈਂਬਰ ਅਤੇ ਪੀਪਲ ਫਾਰ ਐਨੀਮਲਜ਼ (ਪੀਐਫਏ) ਦੀ ਸੰਸਥਾਪਕ ਮੇਨਕਾ ਗਾਂਧੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆ ਨੂੰ ਤੂਰੰਤ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਮੇਨਕਾ ਗਾਂਧੀ ਨੇ ਦੱਸਿਆ ਕਿ ਸਾਡੀ ਟੀਮ ਦੀ ਇਸ ਯੂਟਿਊਬਰ ਤੇ ਕਾਫੀ ਸਮੇਂ ਤੋਂ ਨਜ਼ਰ ਸੀ। ਉਹ ਅਕਸਰ ਆਪਣੇ ਵੀਡੀਓ ਵਿਚ ਸੱਪਾਂ ਦੀ ਵਰਤੋ ਕਰਦੇ ਹੋਏ ਨਜ਼ਰ ਆਉਂਦਾ ਸੀ। ਇਹ ਇੱਕ ਗ੍ਰੇਡ-1 ਅਪਰਾਧ ਹੈ – ਮਤਲਬ ਸੱਤ ਸਾਲ ਦੀ ਜੇਲ੍ਹ…ਪੀਐਫਏ ਨੇ ਜਾਲ ਵਿਛਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਨੋਇਡਾ ਪੁਲਿਸ ਅਤੇ ਜੰਗਲਾਤ ਵਿਭਾਗ ਦੀ ਟੀਮ ਨੇ 5 ਸਪੇਰਿਆਂ ਨੂੰ ਫੜਿਆ ਗਿਆ ਸੀ। ਇਨ੍ਹਾਂ ਕੋਲੋਂ 5 ਕੋਬਰਾ ਅਤੇ ਕੁੱਝ ਜ਼ਹਿਰ ਬਰਾਮਦ ਹੋਇਆ ਹੈ। ਸਪੇਰਿਆਂ ਨੇ ਦਸਿਆ ਕਿ ਉਹ ਐਲਵਿਸ਼ ਯਾਦਵ ਨੂੰ ਸੱਪਾਂ ਦਾ ਜ਼ਹਿਰ ਸਪਲਾਈ ਕਰਦੇ ਸਨ। ਇਹ ਕਾਰਵਾਈ ਜੰਗਲਾਤ ਵਿਭਾਗ ਦੀ ਟੀਮ ਦੇ ਇਨਪੁਟ ਤੋਂ ਬਾਅਦ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿਚ 6 ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਵੱਲੋਂ ਇਕ ਰੇਵ ਪਾਰਟੀ ‘ਚ ਛਾਪੇਮਾਰੀ ਕੀਤੀ ਗਈ। ਜਿਥੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੋਸ਼ੀਆਂ ਵੱਲੋਂ ਕਬੂਲ ਕੀਤਾ ਗਿਆ ਕਿ ਰੇਵ ਪਾਰਟੀ ‘ਚ ਸੱਪ ਦੇ ਜ਼ਹਿਰ ਅਤੇ ਵਿਦੇਸ਼ੀ ਕੁੜੀਆਂ ਦੀ ਸਪਲਾਈ ਕਰਨ ਵਿਚ ਯੂਟਿਊਬਰ ਐਲਵਿਸ਼ ਯਾਦਵ ਵੀ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ: ਯੂਟਿਊਬਰ ਐਲਵਿਸ਼ ਯਾਦਵ ਨੇ ਆਪਣੇ ਉਤੇ ਲੱਗੇ ਦੋਸ਼ਾਂ ਨੂੰ ਕੀਤਾ ਖਾਰਜ, ਦੇਖੋ

Share this content:

Post Comment

You May Have Missed

Wordpress Social Share Plugin powered by Ultimatelysocial