ਰਾਜਸਥਾਨ ਬੀਜੇਪੀ ਆਗੂ ਸੰਦੀਪ ਦਾਇਮਾ ਵੱਲੋ ਦਿੱਤੇ ਵਿਵਾਦਤ ਬਿਆਨ ਨੂੰ ਲੈ ਕੇ ਕੇਂਦਰੀ ਲੀਡਰਸ਼ੀਪ ਨਾਲ ਕੀਤੀ ਗੱਲ: ਜਾਖੜ

ਰਾਜਸਥਾਨ ਬੀਜੇਪੀ ਆਗੂ ਸੰਦੀਪ ਦਾਇਮਾ ਵੱਲੋ ਦਿੱਤੇ ਵਿਵਾਦਤ ਬਿਆਨ ਨੂੰ ਲੈ ਕੇ ਕੇਂਦਰੀ ਲੀਡਰਸ਼ੀਪ ਨਾਲ ਕੀਤੀ ਗੱਲ: ਜਾਖੜ

ਚੰਡੀਗੜ੍ਹ: ਰਾਜਸਥਾਨ ਦੇ ਬੀਜੇਪੀ ਆਗੂ ਦੇ ਬਿਆਨ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ। ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਇਸ ਬਿਆਨ ਬਾਰੇ ਕੇਂਦਰੀ ਲੀਡਰਸ਼ੀਪ ਨਾਲ ਗੱਲ ਕੀਤੀ ਹੈ। ਉਨ੍ਹਾਂ ਸ਼ੋਸ਼ਲ ਮੀਡੀਆਂ ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ “ਸਾਥੀ ਨਾਗਰਿਕਾਂ ਦੀਆਂ ਧਾਰਮਿਕ ਭਾਵਨਾਵਾਂ ਵਿਰੁੱਧ ਰਾਜਸਥਾਨ ਦੇ ਨੇਤਾ ਦੇ ਗੁੱਸੇ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ। ਮੈਂ ਕੇਂਦਰੀ ਲੀਡਰਸ਼ਿਪ ਨੂੰ ਉਸ ਦੇ ਨਿੰਦਣਯੋਗ ਬਿਆਨ ਨਾਲ ਲੋਕਾਂ ਨੂੰ ਹੋਏ ਠੇਸ ਤੋਂ ਜਾਣੂ ਕਰਵਾਇਆ ਹੈ। ਰਾਜ ਭਾਜਪਾ ਇਕਾਈ ਨੇ ਇਹ ਯਕੀਨੀ ਬਣਾਉਣ ਲਈ ਸਾਰੇ ਵਿਕਲਪਾਂ ਦੀ ਪੜਚੋਲ ਕਰਨ ਦੀ ਸਿਫ਼ਾਰਸ਼ ਕੀਤੀ ਹੈ ਕਿ ਅਜਿਹੇ ਦੁਰਵਿਵਹਾਰ ਨੂੰ ਦੁਹਰਾਇਆ ਨਾ ਜਾਵੇ ਕਿਉਂਕਿ ਕੋਈ ਵੀ ਮੁਆਫ਼ੀ ਇਸ ਅਸੰਵੇਦਨਸ਼ੀਲ ਟਿੱਪਣੀ ਕਾਰਨ ਦੁਖੀ ਅਤੇ ਗੁੱਸੇ ਨੂੰ ਘੱਟ ਨਹੀਂ ਕਰੇਗੀ।”

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਹਾਈ ਕਮਾਂਡ ਨੂੰ ਰਾਜਸਥਾਨ ਬੀਜੇਪੀ ਲੀਡਰ ਸੰਦੀਪ ਦਾਇਮਾ ਨੂੰ ਤੂੰਰਤ ਪਾਰਟੀ ‘ਚੋ ਕੱਡਣ ਦੀ ਅਪੀਲ ਕੀਤੀ ਸੀ। ਰਾਜਸਥਾਨ ਬੀਜੇਪੀ ਲੀਡਰ ਸੰਦੀਪ ਦਾਇਮਾ ਨੇ ਬੀਜੇਪੀ ਦੀ ਇਕ ਚੋਣ ਰੈਲੀ ਵਿਚ ਗੁਰਦੁਆਰਿਆ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਜਿਸ ਤਰ੍ਹਾਂ ਮੱਸਜਿਦਾਂ ‘ਤੇ ਗੁਰਦੁਆਰੇ ਬਣਾ ਕੇ ਛੱਡ ਦਿੱਤੇ ਗਏ ਹਨ ਉਹ ਅੱਗੇ ਜਾ ਕੇ ਨਾਸੁਰ ਬਣ ਜਾਣਗੇ। ਉਨ੍ਹਾਂ ਵੱਲੋਂ ਮੱਸਜਿਦਾਂ ‘ਤੇ ਗੁਰਦੁਆਰਿਆ ਨੂੰ ਉਖਾੜ ਕੇ ਸੁੱਟਣ ਵਾਲਾ ਵਿਵਾਦਤ ਬਿਆਨ ਦਿੱਤਾ ਸੀ।

ਇਹ ਵੀ ਪੜ੍ਹੋ: ਸਰਕਾਰੀ ਪ੍ਰੈੱਸ ਪੂਰੀਆਂ ਕਰੇਗੀ ਸੂਬਾ ਸਰਕਾਰ ਦੀਆਂ ਸਾਰੀਆਂ ਪ੍ਰਿੰਟਿੰਗ ਲੋੜਾਂ: ਅਮਨ ਅਰੋੜਾ

Share this content:

Post Comment

You May Have Missed

Wordpress Social Share Plugin powered by Ultimatelysocial