ਬੀਜੇਪੀ ਦੀ ਵੱਡੀ ਕਾਰਵਾਈ, ਗੁਰਦੁਆਰਿਆਂ ਅਤੇ ਮਸਜਿਦਾਂ ਤੇ ਵਿਵਾਦਤ ਬਿਆਨ ਦੇਣ ਵਾਲੇ ਸੰਦੀਪ ਦਾਇਮਾ ਨੂੰ ਪਾਰਟੀ ਵਿੱਚੋਂ ਕੱਢਿਆ ਬਾਹਰ
ਨਵੀਂ ਦਿੱਲੀ: ਬੀਜੇਪੀ ਨੇ ਵੱਡੀ ਕਾਰਵਾਈ ਕਰਦੇ ਹੋਏ ਰਾਜਸਥਾਨ ਵਿੱਚ ਗੁਰਦੁਆਰਿਆਂ ਅਤੇ ਮਸਜਿਦਾਂ ਬਾਰੇ ਨਫ਼ਰਤ ਭਰੇ ਬਿਆਨ ਦੇਣ ਵਾਲੇ ਭਾਜਪਾ ਰਾਜਸਥਾਨ ਦੇ ਆਗੂ ਸੰਦੀਪ ਦਾਇਮਾ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਹਲਾਂਕਿ ਸੰਦੀਪ ਦਾਇਮਾ ਵੱਲੋਂ ਆਪਣੇ ਇਸ ਵਿਵਾਦਤ ਬਿਆਨ ਤੇ ਮਾਫ਼ੀ ਮੰਗ ਲਈ ਗਈ ਸੀ। ਪਰ ਪੰਜਾਬ ਵਿਚ ਲਗਾਤਾਰ ਇਹ ਮੁੱਦਾ ਭੱਖਦਾ ਜਾ ਰਿਹਾ ਸੀ।
ਇਹ ਵੀ ਪੜ੍ਹੋ: ਰਾਜਸਥਾਨ ਬੀਜੇਪੀ ਆਗੂ ਸੰਦੀਪ ਦਾਇਮਾ ਵੱਲੋ ਦਿੱਤੇ ਵਿਵਾਦਤ ਬਿਆਨ ਨੂੰ ਲੈ ਕੇ ਕੇਂਦਰੀ ਲੀਡਰਸ਼ੀਪ ਨਾਲ ਕੀਤੀ ਗੱਲ: ਜਾਖੜ
ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਅਤੇ ਸਬਕਾ ਮੁੱਖ ਮੰਤਰੀ ਪੰਜਾਬ ਨੇ ਇਸ ਦੀ ਸ਼ਿਕਾਇਤ ਪਾਰਟੀ ਹਾਈ ਕਮਾਂਡ ਨੂੰ ਕੀਤੀ ਸੀ। ਇਸ ਤੋਂ ਇਲਾਵਾ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਅਤੇ ਓਬੀਸੀ ਮੋਰਚਾ ਦੇ ਪ੍ਰਧਾਨ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਚੰਡੀਗੜ੍ਹ ਸੈਕਟਰ 39 ਥਾਣੇ ਵਿਚ ਸੰਦੀਪ ਦਾਇਮਾ ਖਿਲਾਫ਼ ਸ਼ਿਕਾਇਤ ਦਰਜ ਕਰਾਈ ਸੀ।
Share this content:
Post Comment