IND VS SA World Cup 2023: ਭਾਰਤ ਨੇ ਦੱਖਣੀ ਅਫ਼ਰੀਕਾਂ ਨੂੰ 243 ਦੌੜਾਂ ਨਾਲ ਹਰਾਇਆ, ਵਿਸ਼ਵ ਕੱਪ ‘ਚ ਲਗਾਤਾਰ 8ਵੀ ਜਿੱਤ
IND VS SA World Cup 2023:: ਅੱਜ ਵਿਸ਼ਵ ਕੱਪ ਵਿਚ ਭਾਰਤ-ਦੱਖਣੀ ਅਫਰੀਕਾ ਵਿਚਾਲੇ ਕੋਲਕਾਤਾ ਵਿਚ ਮੈਚ ਖੇਡਿਆ ਗਿਆ। ਇਹ ਮੈਚ ਭਾਰਤ ਨੇ 243 ਨਾਲ ਜਿੱਤ ਲਿਆ ਹੈ। ਭਾਰਤ ਨੇ ਪਹਿਲਾ ਬੱਲੇਬਾਜੀ ਕਰਦੇ ਹੋਏ ਦੱਖਣੀ ਅਫ਼ਰੀਕਾ ਸਾਹਮਣੇ 327 ਦੌੜਾਂ ਦਾ ਟੀਚਾ ਰੱਖਿਆ, ਜਿਸ ਦੇ ਜਵਾਬ ‘ਚ ਦੱਖਣੀ ਅਫ਼ਰੀਕਾ ਦੀ ਟੀਮ 83 ਦੌੜਾਂ ‘ਚ ਹੀ ਆਲਆਊਟ ਹੋ ਗਈ। ਭਾਰਤੀ ਬੱਲੇਬਾਜ ਵਿਰਾਟ ਕੋਹਲੀ ਨੇ 101 ਦੌੜਾਂ ਬਣਾਇਆਂ ਤੇ ਸਾਬਕਾ ਕ੍ਰਿਕੇਟਰ ਸਚੀਨ ਤੇਂਦੁਲਕਰ ਦੇ ਵੰਨਡੇ ਮੈਚ ਦੇ ਸੈਕੜਿਆਂ ਦੀ ਵੀ ਬਰਾਬਰੀ ਕੀਤੀ।
ਭਾਰਤੀ ਗੇਂਦਬਾਜ਼ਾਂ ਵਿਚ ਰਵਿੰਦਰ ਜਡੇਜਾ ਨੇ 33 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਭਾਰਤ ਦੀ ਵਿਸ਼ਵ ਕੱਪ ‘ਚ ਇਹ ਲਗਾਤਾਰ 8ਵੀ ਜਿੱਤ ਹੈ। ਹੁਣ ਭਾਰਤ ਆਪਣਾ ਗਰੁੱਪ ਸਟੇਜ ਦਾ ਆਖਰੀ ਮੈਚ ਨਿੰਦਰਲੈਂਡ ਖਿਲਾਫ਼ ਖੇਡੇਗਾ। ਭਾਰਤ ਸੈਂਮੀਫਾਈਨਲ ਵਿਚ ਪਹਿਲਾ ਹੀ ਜਗ੍ਹਾਂ ਬਣਾ ਚੁੱਕਾ ਹੈ।
From the ‘City of Joy’ to spreading joy throughout the nation, well done #TeamIndia!#INDvSA pic.twitter.com/Jwk7aBAaDx
— Sachin Tendulkar (@sachin_rt) November 5, 2023
ਇਹ ਵੀ ਪੜ੍ਹੋ: Sachin Tendulkar ਨੇ Virat Kohli ਨੂੰ ਆਪਣੇ ਰਿਕਾਰਡ ਦੇ ਬਰਾਬਰ ਪਹੁੰਚਣ ਤੇ ਦਿੱਤੀ ਵਧਾਈ
Share this content:
Post Comment