IG Parmraj Singh Umranangal ਦੀ ਨੌਕਰੀ ਬਹਾਲ! ਹਾਈਕੋਰਟ ਦਾ ਹੋਇਆ ਹੁਕਮ
ਚੰਡੀਗੜ੍ਹ: 2015 ਦੇ ਬੇਅਦਬੀ ਮਾਮਲੇ ‘ਚ ਸਸਪੈਂਡ ਹੋਏ IG Parmraj Singh Umranangal ਨੂੰ ਪੰਜਾਬ ਦੇ ਹਾਈਕੋਰਟ ਤੋਂ ਵੱਡੀ ਰਾਹਤ ਮਿੱਲੀ ਹੈ। ਸ਼ੁੱਕਰਵਾਰ ਨੂੰ ਹਾਈਕੋਰਟ ਨੇ ਸਸਪੈਂਡ ਹੋਏ IG Parmraj Singh Umranangal ਨੂੰ ਵੱਡੀ ਰਾਹਤ ਦਿੰਦੀਆਂ ਉਨ੍ਹਾਂ ਦੇ ਸਸਪੈਂਡ ਆਰਡਰ ਰੱਦ ਕਰਨ ਦੇ ਹੁੱਕਮ ਦਿੱਤੇ ਹਨ। ਹਾਲਾਂਕਿ ਇਸ ਮਾਮਲੇ ਵਿਚ ਅਜੇ ਵਸਤ੍ਰਿਤ ਹੁਕਮ ਆਉਣੇ ਬਾਕੀ ਹਨ।
ਦੱਸਣਯੋਗ ਹੈ ਕਿ 2015 ਦੇ ਬੇਅਦਬੀ ਮਾਮਲੇ ਵਿਚ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਬਗਰਾੜੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਧਰਨਾ ਦੇ ਰਹੇ ਲੋਕਾਂ ਉੱਤੇ ਪੁਲਿਸ ਨੇ ਬਹਿਬਲ ਕਲਾਂ ਵਿਚ ਗੋਲੀ ਚਲਾ ਦਿੱਤੀ ਸੀ। 2019 ਵਿਚ ਪਰਮਰਾਜ ਸਿੰਘ ਉਮਰਾਨੰਗਲ ਨੂੰ ਕੋਟਕਪੂਰਾ ਬਹਿਬਲ ਕਲਾਂ ਗੋਲੀ ਕਾਂਡ ਦੇ ਚੱਲਦੇ ਸਸਪੈਂਡ ਕੀਤਾ ਗਿਆ ਸੀ। ਹਾਈਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ 15 ਦਿਨਾਂ ‘ਚ ਪਰਮਰਾਜ ਉਮਰਾਨੰਗਲ ਨੂੰ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹੁਣ ਉਹ ਮੁੜ ਤੋਂ ਨੌਕਰੀ ਜੁਆਇਨ ਕਰ ਸਕਣਗੇ।
PunjabSiyaasat
Related posts:
Share this content:
Post Comment