Navjot Sidhu asked to CM Mann: MSP ਕਾਨੂੰਨ ਰਹਿ ਗਿਆ ਅਧੂਰਾ, ਨਵਜੋਤ ਸਿੱਧੂ ਦੇ ਤਿਖੇ ਤੇਵਰ, CM ਮਾਨ ਨੂੰ ਪੁੱਛੇ ਤਿੱਖੇ ਸਵਾਲ?

Navjot Sidhu asked to CM Mann: MSP ਕਾਨੂੰਨ ਰਹਿ ਗਿਆ ਅਧੂਰਾ, ਨਵਜੋਤ ਸਿੱਧੂ ਦੇ ਤਿਖੇ ਤੇਵਰ, CM ਮਾਨ ਨੂੰ ਪੁੱਛੇ ਤਿੱਖੇ ਸਵਾਲ?

Navjot Sidhu asked to CM Mann: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Sidhu) ਨੇ ਇਕ ਵਾਰ ਫਿਰ ਤੋਂ ਮੁੱਖ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੂੰ ਘੇਰਦੇ ਦਿਖਾਈ ਦਿੱਤੇ ਹਨ। ਉਨ੍ਹਾਂ ਨੇ MSP ਦੀ ਗਾਰੰਟੀ ਨੂੰ ਲੈ ਕੇ ਸੀ.ਐਮ ਮਾਨ ਨੂੰ ਘੇਰਿਆ ਹੈ। ਸ਼ੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਲਿਖਿਆ ਕਿ “ਕੇਂਦਰ ਦੇ ਕੰਟਰੋਲ ਵਾਲੇ ਮੋਹਰੇ ਬਣ ਕੇ ਤੁਸੀਂ ਆਪਣੇ ਨਿੱਜੀ ਫਾਇਦੇ ਲਈ ਕਿਸਾਨਾਂ ਦੇ ਹਿੱਤਾਂ ਨੂੰ ਵੇਚਣ ਦਾ ਸੌਦਾ ਕੀਤਾ ਹੈ। ਠੇਕਾ ਖੇਤੀ ਦੀ ਵੇਦੀ ‘ਤੇ ਕਿਸਾਨਾਂ ਦੀ ਬਲੀ ਦੇਣਾ – ਵਿਸ਼ਵਾਸਘਾਤ।

ਤੁਹਾਡਾ ਵਾਅਦਾ ਕੀਤਾ ਹੋਇਆ MSP ਕਾਨੂੰਨ ਅਧੂਰਾ ਰਹਿ ਗਿਆ ਹੈ। ਇਹ ਖਾਲੀ ਵਾਅਦਿਆਂ ਦੀ ਖੋਖਲੀ ਗੂੰਜ ਹੈ। ਬਿਆਨਬਾਜ਼ੀ ਦੀ ਬਜਾਏ ਕਾਰਵਾਈ ਕਰੋ। ਸਵਾਮੀਨਾਥਨ ਕਮਿਸ਼ਨ ਦੇ ਉਚਿਤ C2+50 ਫਾਰਮੂਲੇ ਦੀ ਪਾਲਣਾ ਕਰਦੇ ਹੋਏ ਸਾਰੀਆਂ 23 ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦ ਦੀ ਗਰੰਟੀ ਦੇਣ ਵਾਲਾ ਪ੍ਰਸਤਾਵ ਬਣਾਓ। ਸਮਾਂ ਸਾਡੇ ਕਿਸਾਨਾਂ ਲਈ ਇਨਸਾਫ਼ ਮੰਗਦਾ ਹੈ। ਵਿਧਾਨ ਸਭਾ ਸੈਸ਼ਨ ਬੁਲਾਉਣ ਲਈ ਧੰਨਵਾਦ। ਕਈ ਵਾਰੀ ਮੂਰਖ ਵੀ ਜਵਾਬ ਦਿੰਦੇ ਹਨ।”

Punjabi singer Bunty Bains under attacked: ਪੰਜਾਬੀ ਸਿੰਗਰ ਬੰਟੀ ਬੈਂਸ ‘ਤੇ ਅਣਪਛਾਤੇ ਗੈਂਗਸਟਰਾਂ ਵੱਲੋਂ ਹਮਲਾ

Share this content:

Post Comment

You May Have Missed

Wordpress Social Share Plugin powered by Ultimatelysocial