ਪੰਜਾਬ ਵਿਚ ੨੦ ਮਈ ਨੂੰ ਖੜੀ ਹੋ ਸਕਦੀ ਹੈ ਵੱਡੀ ਮੁਸੀਬਤ

ਪੰਜਾਬ ਵਿਚ ੨੦ ਮਈ ਨੂੰ ਖੜੀ ਹੋ ਸਕਦੀ ਹੈ ਵੱਡੀ ਮੁਸੀਬਤ

Punjab News : ਅੰਮ੍ਰਿਤਸਰ ਕੈਮਿਸਟਸ ਐਸੋਸੀਏਸ਼ਨ (ਏ. ਸੀ. ਏ.) ਦੀ ਇਕ ਮਹੱਤਵਪੂਰਨ ਹੰਗਾਮੀ ਮੀਟਿੰਗ ਪ੍ਰਧਾਨ ਰਾਜੇਸ਼ ਸੋਈ ਅਤੇ ਜਨਰਲ ਸਕੱਤਰ ਮਨਜੀਤ ਸੂਦ ਦੀ ਅਗਵਾਈ ਹੇਠ ਹੋਈ। ਮੀਟਿੰਗ ਦਾ ਮੁੱਖ ਮਕਸਦ 20 ਮਈ ਨੂੰ ਹੋਣ ਵਾਲੇ ‘ਭਾਰਤ ਬੰਦ’ ਨੂੰ ਕਾਮਯਾਬ ਬਣਾਉਣ ਲਈ ਰਣਨੀਤੀ ਤਿਆਰ ਕਰਨਾ ਸੀ। ਮੀਟਿੰਗ ਦੌਰਾਨ ਕੈਮਿਸਟ ਕਾਰੋਬਾਰ ਨਾਲ ਜੁੜੀਆਂ ਸਮੱਸਿਆਵਾਂ ’ਤੇ ਗੰਭੀਰ ਚਰਚਾ ਕਰਦਿਆਂ ਕੇਂਦਰ ਸਰਕਾਰ ਦੀਆਂ ਕਥਿਤ ਵਪਾਰ ਵਿਰੋਧੀ ਨੀਤੀਆਂ ਦਾ ਤਿੱਖਾ ਵਿਰੋਧ ਕੀਤਾ ਗਿਆ।ਖਾਸ ਕਰਕੇ ਆਨਲਾਈਨ ਦਵਾਈਆਂ ਦੀ ਵਿਕਰੀ ਅਤੇ ਨਵੇਂ ਡਰੱਗ ਪਾਲਿਸੀ ਸਿਸਟਮ ਓ. ਐੱਨ. ਡੀ. ਐੱਸ. ਨੂੰ ਕੈਮਿਸਟਾਂ ਦੇ ਹਿੱਤਾਂ ਖ਼ਿਲਾਫ਼ ਦੱਸਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ- ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਚੰਡੀਗੜ੍ਹ ਇਕਾਈ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈ ਬਿੰਦੂ ਸਿੰਘ

ਐਸੋਸੀਏਸ਼ਨ ਦੇ ਆਗੂਆਂ ਨੇ ਦੋਸ਼ ਲਾਇਆ ਕਿ ਓ. ਐੱਨ. ਡੀ. ਐੱਸ. ਸਿਸਟਮ ਲਾਗੂ ਹੋਣ ਨਾਲ ਦਵਾਈ ਵਿਕਰੇਤਾਵਾਂ ਦਾ ਸ਼ੋਸ਼ਣ ਹੋ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸੇ ਨਿੱਜੀ ਲਾਭ ਲਈ ਨਹੀਂ, ਸਗੋਂ ਪੂਰੇ ਕੈਮਿਸਟ ਭਾਈਚਾਰੇ ਦੇ ਵਜੂਦ ਨੂੰ ਬਚਾਉਣ ਲਈ ਹੈ। ਇਸ ਮੌਕੇ ਸਾਰੇ ਕੈਮਿਸਟਾਂ ਨੂੰ ਅਪੀਲ ਕੀਤੀ ਗਈ ਕਿ ਉਹ 20 ਮਈ ਨੂੰ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਆਲ ਇੰਡੀਆ ਬਾਡੀ ਏ. ਆਈ. ਓ. ਸੀ. ਡੀ., ਪੀ. ਸੀ. ਏ. ਅਤੇ ਏ. ਸੀ. ਏ. ਨਾਲ ਇਕਜੁੱਟਤਾ ਦਿਖਾਉਣ ਅਤੇ ਭਾਰਤ ਬੰਦ ਨੂੰ ਸਫ਼ਲ ਬਣਾਉਣ। ਮੀਟਿੰਗ ’ਚ ਪੀ. ਸੀ. ਏ. ਦੇ ਪ੍ਰਧਾਨ ਸੁਰਿੰਦਰ ਦੁੱਗਲ, ਅੰਮ੍ਰਿਤਸਰ ਡਿਸਟ੍ਰਿਕਟ ਕੈਮਿਸਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਕਪੂਰ, ਏ. ਸੀ. ਏ. ਦੇ ਚੇਅਰਮੈਨ ਬਲਕਿਸ਼ਨ ਦੇਵਗਨ, ਰਾਕੇਸ਼ ਦੁੱਗਲ, ਵਰੁਣ ਅਰੋੜਾ, ਅਮਰਦੀਪ ਸਿੰਘ, ਸੰਜੀਵ ਭਾਟੀਆ, ਗਗਨਦੀਪ ਸਿੰਘ ਸਮੇਤ ਕਈ ਹੋਰ ਮੈਂਬਰ ਮੌਜੂਦ ਸਨ।

ਇਹ ਵੀ ਪੜ੍ਹੋ- Punjab Vidhan Sabha Budget Session 2024 ਦੌਰਾਨ Partap Singh Bajwa ‘ਤੇ ਜੰਮ ਕੇ ਬਰਸੇ CM Bhagwant Mann

 

Share this content:

Post Comment

You May Have Missed

Wordpress Social Share Plugin powered by Ultimatelysocial