Punjabi singer Bunty Bains under attacked: ਪੰਜਾਬੀ ਸਿੰਗਰ ਬੰਟੀ ਬੈਂਸ ‘ਤੇ ਅਣਪਛਾਤੇ ਗੈਂਗਸਟਰਾਂ ਵੱਲੋਂ ਹਮਲਾ
Punjabi singer Bunty Bains under attacked: ਪੰਜਾਬ ਵਿਚ ਲਗਾਤਾਰ ਗੈਂਗਸਟਰਾਂ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਨੂੰ ਧਮਕਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਥੇ ਇਕ ਪਾਸੇ ਪੰਜਾਬ ਸਰਕਾਰ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਲਗਾਤਾਰ ਸਰਚ ਆਪ੍ਰੇਸ਼ਨ ਕਰ ਰਹੀ ਹੈ ਉਥੇ ਹੀ ਦੂਜੇ ਪਾਸੇ ਗੈਂਗਸਟਰਾਂ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਧਮਕਾਉਣ ਤੋਂ ਪਿੱਛੇ ਨਹੀਂ ਹੱਟ ਰਹੇ।
Sidhu Moosewala Mother Charan Kaur Pregnant: ਮੂਸੇਵਾਲਾ ਦੇ ਘਰ ਗੁੰਜੇਗੀ ਕਿਲਕਾਰੀਆਂ
ਹੁਣ ਇਕ ਵਾਰ ਫਿਰ ਇਕ ਹੋਰ ਪੰਜਾਬੀ ਸਿੰਗਰ ਗੈਂਗਗਸਟਰਾਂ ਦੇ ਨਿਸ਼ਾਨੇ ਉਤੇ ਆ ਗਿਆ ਹੈ। ਪੰਜਾਬੀ ਸਿੰਗਰ ਬੰਟੀ ਬੈਂਸ (Punjabi singer Bunty Bains) ਉਤੇ ਕੁਝ ਅਣਪਛਾਤੇ ਗੈਂਗਸਟਰਾਂ ਵੱਲੋਂ ਗੋਲੀ ਚਲਾਈ ਗਈ ਹੈ। ਹਲਾਂਕਿ ਇਹ ਗੋਲੀ ਸਿਰਫ਼ ਉਨ੍ਹਾਂ ਨੂੰ ਡਰਾਉਣ ਲਈ ਚਲਾਈ ਗਈ ਸੀ।
Breaking: Gunfire occurred at a Katani Premium Dhaba in Sector 79, where Punjabi lyricist Bunty Bains was having dinner with his family and friends. After Bunty Bains posted a story on Instagram, bullets were fired at the restaurant 30 minutes later. Fortunately, they were not in… pic.twitter.com/1eZuDM0OU8
— Gagandeep Singh (@Gagan4344) February 27, 2024
ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ਸੈਕਟਰ 79 ਦੇ ਕਟਾਣੀ ਪ੍ਰੀਮੀਅਮ ਢਾਬੇ ‘ਤੇ ਹੋਈ, ਜਿੱਥੇ ਪੰਜਾਬੀ ਗੀਤਕਾਰ ਬੰਟੀ ਬੈਂਸ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਡਿਨਰ ਕਰ ਰਹੇ ਸਨ। ਬੰਟੀ ਬੈਂਸ ਵੱਲੋਂ ਇੰਸਟਾਗ੍ਰਾਮ ‘ਤੇ ਇਕ ਸਟੋਰੀ ਪੋਸਟ ਕੀਤੀ ਗਈ ਜਿਸ ਤੋਂ ਠੀਕ 30 ਮਿੰਟ ਬਾਅਦ ਰੈਸਟੋਰੈਂਟ ‘ਤੇ ਗੋਲੀਆਂ ਚਲਾਈਆਂ ਗਈਆਂ। ਖੁਸ਼ਕਿਸਮਤੀ ਨਾਲ, ਉਹ ਉਸ ਸਮੇਂ ਰੈਸਟੋਰੈਂਟ ਵਿੱਚ ਨਹੀਂ ਸਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Related posts:
Share this content:
Post Comment