ਐਸ ਐਸ ਪੀ ਵਿਵੇਕਸ਼ੀਲ ਸੋਨੀ ਜੀ….ਸੱਚ ਲੁਕੋਇਆ ਨਹੀਂ ਲੁੱਕਦਾ…ਅਖੀਰ ਜਿੱਤ ਸੱਚ ਦੀ ਹੀ ਹੋਣੀ ਹੈ…ਯਾਦ ਰੱਖਿਓ: ਬਿਕਰਮ ਸਿੰਘ ਮਜੀਠੀਆ

ਐਸ ਐਸ ਪੀ ਵਿਵੇਕਸ਼ੀਲ ਸੋਨੀ ਜੀ….ਸੱਚ ਲੁਕੋਇਆ ਨਹੀਂ ਲੁੱਕਦਾ…ਅਖੀਰ ਜਿੱਤ ਸੱਚ ਦੀ ਹੀ ਹੋਣੀ ਹੈ…ਯਾਦ ਰੱਖਿਓ: ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ: ਪ੍ਰੋਫ਼ੈਸਰ ਬਲਜਿੰਦਰ ਕੌਰ ਦੇ ਦਿਹਾਂਤ ਤੋਂ ਬਾਅਦ ਪੰਜਾਬ ਵਿਚ ਸਿਆਸਤ ਗਰਮਾ ਗਈ ਹੈ। ਸਿਆਸੀ ਪਾਰਟੀ ਦੇ ਲੀਡਰਾਂ ਵੱਲੋਂ ਲਗਾਤਾਰ ਮੌਜੂਦਾ ਸਿੱਖੀਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਿਖਿਆ ਕਿ “ਜਦੋਂ ਅਸੀਂ ਇਹ ਮੰਗ ਵਾਰ-ਵਾਰ ਕਰ ਰਹੇ ਹਾਂ ਕਿ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੇ ਸੁਸਾਇਡ ਨੋਟ ਮੁਤਾਬਕ ਮੰਤਰੀ ਹਰਜੋਤ ਬੈਂਸ ’ਤੇ FIR ਦਰਜ ਕੀਤੀ ਜਾਵੇ ਤਾਂ ਉਦੋਂ ਬਲਵਿੰਦਰ ਕੌਰ ਦੇ ਪਤੀ ਤੇ ਸਹੁਰਾ ਸਾਹਿਬ ਖਿਲਾਫ਼ ਕਾਰਵਾਈ ਕਰਨਾ ਬਿਲਕੁਲ ਹੀ ਨਜਾਇਜ਼ ਹੈ। ਪੁਲਿਸ ਉਹਨਾਂ ਦੋਵਾਂ ਦਾ ਮੋਢਾ ਵਰਤ ਕੇ ਮੰਤਰੀ ਹਰਜੋਤ ਬੈਂਸ ਨੂੰ ਬਚਾਉਣਾ ਚਾਹੁੰਦੀ ਹੈ ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਪੰਜਾਬ ਪੁਲਿਸ ਇਹ ਗੱਲ ਨਾ ਭੁੱਲੇ ਕਿ ਇਕ ਅੰਮ੍ਰਿਤਧਾਰੀ ਪਰਿਵਾਰ ਨੂੰ ਫਸਾ ਕੇ ਉਹ ਮੰਤਰੀ ਨੂੰ ਬਚਾ ਕੇ ਜੋ ਬੱਜ਼ਰ ਗੁਨਾਹ ਕਰ ਰਹੀ ਹੈ, ਉਸਦੀ ਰੱਬ ਦੇ ਦਰਬਾਰ ਵਿਚ ਵੀ ਕੋਈ ਮੁਆਫ਼ੀ ਨਹੀਂ ਹੈ। ਮੈਂ ਇਕ ਵਾਰ ਫਿਰ ਤੋਂ ਸਮੂਹ ਇਨਸਾਫ਼ ਪਸੰਦਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਿਰਫ਼ ਤੇ ਸਿਰਫ਼ ਸੱਚ ਦਾ ਸਾਥ ਦੇਣ ਤੇ ਬਲਵਿੰਦਰ ਕੌਰ ਦੇ ਸੁਸਾਇਡ ਨੋਟ ਮੁਤਾਬਕ ਮੰਤਰੀ ਹਰਜੋਤ ਬੈਂਸ ਖਿਲਾਫ਼ ਕੇਸ ਦਰਜ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਐਸ ਐਸ ਪੀ ਵਿਵੇਕਸ਼ੀਲ ਸੋਨੀ ਜੀ….ਸੱਚ ਲੁਕੋਇਆ ਨਹੀਂ ਲੁੱਕਦਾ…ਅਖੀਰ ਜਿੱਤ ਸੱਚ ਦੀ ਹੀ ਹੋਣੀ ਹੈ…ਯਾਦ ਰੱਖਿਓ.. ।”

Share this content:

Post Comment

You May Have Missed

Wordpress Social Share Plugin powered by Ultimatelysocial